follow us

“ਅਖਰੀ ਗਿਆਨ ਗੀਤ ਗੁਣ ਗਾ” ਗੁਰਬਾਣੀ ਦੀ ਇਹ ਤੁਕ ਸਾਨੂੰ ਵਿਦਿਆ ਗ੍ਰਹਿਣ ਕਰਨ ਦੀ ਮਹਾਨਤਾ ਨੂੰ ਦਰਸਾਉਂਦੀ ਹੈ। ਇਹ ਅਦਾਰਾ ਵਿੱਦਿਆ ਦਾ ਸੱਚਾ ਮੰਦਿਰ ਹੈ। ਇਸ ਸੰਸਥਾ ਦਾ ਇਕੋ ਇਕ ਨਿਸ਼ਾਨਾ ਇਲਾਕੇ ਦੀਆਂ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ। ਇਸ ਟੀਚੇ ਦੀ ਪੂਰਤੀ ਲਈ ਸਾਡੇ ਦਾਨਸ਼ਵਰ ਬੀਬੀ ਹਰਬਖਸ਼ ਕੌਰ ਹੇਅਰ ਜੀ, ਸਮੂਹ ਟਰੱਸਟ ਮੈਂਬਰ ਅਤੇ ਮਿਹਨਤੀ ਸਟਾਫ਼ ਇੱਕ-ਜੁੱਟ ਹੋ ਕੇ ਕਾਰਜ ਖੇਤਰ ਵਿਚ ਯਤਨ ਕਰ ਰਹੇ ਹਨ। ਲੜਕੀ ਹੋਣਾ ਸੁਭਾਗ-ਭਾਗ ਵਾਲੀ ਗੱਲ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਰਾਜਿਆਂ ਦੀ ਜਣਨੀ ਕਹਿ ਕੇ ਵਡਿਆਇਆ ਹੈ। ਜੇਕਰ ਇਤਿਹਾਸ ਦੇ ਪੰਨਿਆਂ ਉੱਤੇ ਨਜ਼ਰ ਮਾਰੀਏ ਤਾਂ ਬੇਬੇ ਨਾਨਕੀ, ਮਾਈ ਭਾਗੋ, ਬੀਬੀ ਭਾਨੀ, ਮਾਤਾ ਗੁਜਰੀ ਜੀ, ਮਾਤਾ ਸੁੰਦਰ ਕੌਰ ਜੀ, ਝਾਂਸੀ ਦੀ ਰਾਣੀ, ਕਲਪਨਾ ਚਾਵਲਾ, ਪੀ. ਟੀ. ਊਸ਼ਾ, ਅੰਮ੍ਰਿਤਾ ਪ੍ਰੀਤਮ ਅਤੇ ਮਦਰ ਟਰੇਸਾ ਵਰਗੀਆਂ ਮਹਾਨ ਔਰਤਾਂ ਦਾ ਨਾਮ ਲੈਂਦਿਆ ਸੀਨਾ ਫਖਰ ਨਾਲ ਚੌੜਾ ਹੋ ਜਾਂਦਾ ਹੈ। ਧੀ ਬਾਪ ਦੀ ਲਾਜ, ਭਰਾ ਦੀ ਆਨ ਅਤੇ ਘਰ ਦੀ ਸ਼ਾਨ ਹੁੰਦੀ ਹੈ ਜਿਸ ਘਰ ਦੀ ਧੀ ਨਹੀਂ ਉਹ ਵਿਹੜਾ ਸਖਣਾ-ਸਖਣਾ ਜਾਪਦਾ ਹੈ। ਧੀ ਦੀਆਂ ਕਿਲਕਾਰੀਆਂ ਨਾਲ ਫਿਜ਼ਾ ਵਿਚ ਮਹਿਕ ਘੁਲਦੀ ਜਾਪਦੀ ਹੈ।

ਪਿਆਰੀਓ ਵਿਦਿਆਰਥਣੋ ! ਤੁਸੀਂ ਸਾਡੇ ਕਾਲਜ ਦਾ ਮਾਣ ਹੋ। 2017-18 ਦੇ ਵਿੱਦਿਅਕ ਵਰ੍ਹੇ ਦੌਰਾਨ ਅਕਾਦਮਿਕ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਲਈ ਵਿਦਿਆਰਥਣਾਂ ਅਤੇ ਮਾਪੇ ਵਧਾਈ ਦੇ ਹੱਕਦਾਰ ਹਨ। ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਜਜਬਾ ਸਦਾ ਬਰਕਰਾਰ ਰਹੇ। ਸਾਡੀਆਂ ਵਿਦਿਆਰਥਣਾਂ ਸਿੱਖਿਆ ਹਾਸਿਲ ਕਰਕੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਤਾਂ ਜੋ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਬੀਬੀ ਜੀ ਅਤੇ ਟਰੱਸਟ ਵੱਲੋਂ ਸੌਂਪੀ ਸੇਵਾ ਨੂੰ ਮੈਂ ਸਿਰ-ਮੱਥੇ ਪ੍ਰਵਾਨ ਕਰਦੀ ਹਾਂ । ਮੈਂ ਸਮੂਹ ਟਰੱਸਟ ਮੈਂਬਰਾਨ ਅਤੇ ਮਾਪਿਆਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਆਪਣੇ ਫਰਜ਼ ਨੂੰ ਤਨ ਦੇਹੀ ਨਾਲ ਪੂਰਾ ਕਰਾਂਗੀ। ਬੀਬੀ ਹਰਬਖਸ਼ ਕੌਰ ਜੀ ਹੇਅਰ ਨੇ ਆਪਣੇ ਮਰਹੂਮ ਪਤੀ ਸ. ਭਾਗ ਸਿੰਘ ਹੇਅਰ ਜੀ ਦੀ ਯਾਦ ਨੂੰ ਸਮਰਪਿਤ ਇਹ ਜੋ ਨਿਰਸਵਾਰਥ ਲੋਕ ਸੇਵਾ ਦਾ ਬੀੜਾ ਚੁੱਕਿਆ ਹੈ ਪ੍ਰਮਾਤਮਾ ਇਸ ਨੇਕ ਰੂਹ ਨੂੰ ਸਿਹਤਯਾਬੀ ਬਖਸ਼ਣ ਕਿ ਉਹ ਇਸ ਪਰਉਪਕਾਰ ਨੂੰ ਨੇਪਰੇ ਚਾੜ੍ਹਨ। ਅੰਤ ਵਿੱਚ ਮੈਂ ਇਹ ਵਿਸ਼ਵਾਸ ਦਵਾਉਂਦੀ ਹਾਂ ਕਿ ਮੈਂ ਸੱਚ ਉੱਤੇ ਪਹਿਰਾ ਦਿੰਦੀ ਹੋਈ ਆਪਣੀ ਸੇਵਾ ਨਿਭਾਵਾਂਗੀ।

ਮੈਨੂੰ ਪ੍ਰਮਾਤਮਾ ਉੱਤੇ ਪੂਰਨ ਵਿਸ਼ਵਾਸ ਹੈ ਕਿ ਉਹ ਇਸ ਸੰਸਥਾ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਗੇ।

ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ।

ਸ਼੍ਰੀ ਵਾਹਿਗੁਰੂ ਜੀ ਕੀ ਫਤਹਿ॥

Mrs.Baljit Kaur
       Offg. Principal



 

It’s a matter of immense pleasure that Panjab University Vice Chancellor Dr RajKumar ,Youth Welfare director Nirmal Jauda and Principal S.S Sangha honoured Dr. Karamjit Kaur Brar Principal Bhag Singh Khalsa College For Women,Abohar for convening 60th Zonal Youth Fest Mukatsar Zone successfully. 

 

 


Our Glorious Achiever

The college clinches overall trophy at Inter-College Youth Festival (2017-18) of Panjab University held at Dasmesh Girls College, Badal (Sri Mukatsar Sahib).
Overall Trophy in Mukatsar Zone Youth Festival